ਇਸ ਖਾਸ ਮਕਸਦ ਨਾਲ ਇਕ ਮੰਚ ’ਤੇ ਆਏ ਵਿਕਟੋਰੀਆ ਪੁਲਿਸ ਤੇ ਭਾਰਤੀ ਨੁਮਾਇੰਦੇ

Victoria Police meeting with Indian Community

Police And Indian community unite in a first-of-its-kind forum to tackle concerns and enhance safety. Credit: Victoria Police

ਆਸਟ੍ਰੇਲੀਆ ਵਿੱਚ ਰਹਿੰਦੇ ਅਤੇ ਵੱਖ-ਵੱਖ ਧਰਮਾਂ ’ਚ ਆਸਥਾ ਰੱਖਣ ਵਾਲੇ ਭਾਰਤੀ ਮੂਲ ਦੇ ਲੋਕਾਂ ਨਾਲ ਮਿਲ ਕੇ ਵਿਕਟੋਰੀਆ ਪੁਲਿਸ ਵਲੋਂ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ।


ਪਿਛਲੇ ਦਿਨੀਂ ਵਿਕਟੋਰੀਆ ਪੁਲਿਸ ਅਤੇ ਭਾਰਤੀ ਭਾਈਚਾਰੇ ਦੇ ਵੱਖ-ਵੱਖ ਨੁਮਾਇੰਦੇ ਪਹਿਲੀ ਵਾਰ ਅਜਿਹੇ ਮੰਚ ’ਤੇ ਇਕੱਠੇ ਹੋਏ ਸਨ ਜਿਥੇ ਵੱਖ-ਵੱਖ ਭਾਈਚਾਰਿਆਂ ਨੂੰ ਸਭ ਵਖਰੇਂਵਿਆਂ ਤੋਂ ਉੱਪਰ ਆਪਸ ਵਿੱਚ ਮਿਲ ਕੇ ਰਹਿਣ ਦਾ ਸੁਨੇਹਾ ਦਿੱਤਾ ਗਿਆ ਹੈ।
Victoria Police & Indian Community
ਇਸ ਮੰਚ ’ਤੇ ਵਿਕਟੋਰੀਆ ਪੁਲਿਸ ਅਤੇ ਵਿਕਟੋਰੀਆ ਬਹੁ-ਸੱਭਿਆਚਾਰਕ ਕਮਿਸ਼ਨ ਦੇ ਮੁੱਖ ਬੁਲਾਰਿਆਂ ਨੇ ਭਾਰਤੀ ਭਾਈਚਾਰੇ ਵਲੋਂ ਚੁੱਕੇ ਗਏ ਨਸਲਵਾਦ ਦੇ ਮੁੱਦੇ ਸਮੇਤ ਹੋਰਨਾਂ ਗੰਭੀਰ ਮਸਲਿਆਂ ਬਾਰੇ ਚਰਚਾ ਕੀਤੀ।
Victoria Police & Indian Community Meeting 03
ਪੁਲਿਸ ਵਲੋਂ ਜਾਰੀ ਬਿਆਨ ਮੁਤਾਬਿਕ,“ਵਿਕਟੋਰੀਆ ਪੁਲਿਸ ਇਹ ਸਪੱਸ਼ਟ ਕਰਨਾ ਚਾਹੰਦੀ ਹੈ ਕਿ ਹਰ ਕਿਸੇ ਨੂੰ ਆਪਣੇ ਪਿਛੋਕੜ, ਸੱਭਿਆਚਾਰ ਜਾਂ ਵਿਸ਼ਵਾਸਾਂ ਦੀ ਪਰਵਾਹ ਕੀਤੇ ਬਿਨਾਂ ਸਮਾਜ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਅਧਿਕਾਰ ਹੈ।”
Victoria Police & Indian Community Meeting 02
ਪੰਜਾਬੀ ਭਾਈਚਾਰੇ ਵਲੋਂ ਇਸ ਸਮਾਗਮ ਵਿੱਚ ਸ਼ਾਮਿਲ ਹੋਏ ਹਰਮੀਕ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਕੂਲਾਂ ਅਤੇ ਹਰੋਨਾਂ ਥਾਵਾਂ ’ਤੇ ਸਿੱਖ ਬੱਚਿਆਂ ਨਾਲ ਹੁੰਦੀ ਧੱਕੇਸ਼ਾਹੀ ਤੇ ਬਦਸਲੂਕੀ ਵਾਲੀਆਂ ਘਟਨਾਵਾਂ ਦਾ ਮੁੱਦਾ ਵੀ ਵਿਕਟੋਰੀਆ ਪੁਲਿਸ ਸਾਹਮਣੇ ਚੁੱਕਿਆ ਗਿਆ। ਇਸ ਤੋਂ ਇਲਾਵਾ ਸੜਕੀ ਸੁਰੱਖਿਆ ਅਤੇ ਪਾਣੀ ਵਿੱਚ ਡੁੱਬਣ ਕਾਰਨ ਹੁੰਦੇ ਹਾਦਸਿਆਂ ਬਾਰੇ ਵੀ ਖੁੱਲ ਕੇ ਗੱਲਬਾਤ ਹੋਈ।
IMG_0521.jpg
ਵਿਕਟੋਰੀਆ ਪੁਲਿਸ ਤੋਂ ਡਵੀਜ਼ਨ ਕਮਾਂਡਰ ਜੋ ਸਟੈਫਰਡ ਦਾ ਕਹਿਣਾ ਹੈ ਕਿ,"ਸਾਡੇ ਭਾਈਚਾਰੇ ਵਿੱਚ ਕਿਸੇ ਵੀ ਕਿਸਮ ਦੇ ਨਫ਼ਰਤ ਜਾਂ ਪੱਖਪਾਤ ਵਾਲੇ ਅਪਰਾਧਾਂ ਲਈ ਕੋਈ ਥਾਂ ਨਹੀਂ ਹੈ। ਅਸੀਂ ਨਸਲੀ ਜਾਂ ਧਾਰਮਿਕ ਆਧਾਰਿਤ ਅਪਰਾਧ ਦੀ ਕਿਸੇ ਵੀ ਰਿਪੋਰਟ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਜਾਂਚ ਕਰਦੇ ਹਾਂ।"

ਉਨ੍ਹਾਂ ਕਿਹਾ ਕਿ ਅਸੀਂ ਸਮਾਜਿਕ ਸਦਭਾਵਨਾ ਲਈ ਵਚਨਬੱਧ ਹਾਂ ਅਤੇ ਉਨ੍ਹਾਂ ਦਾ ਸਮਰਥਨ ਕਰਨ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਰਤੀ ਭਾਈਚਾਰੇ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।

ਹੋਰ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰ   ਤੇ  ਉੱਤੇ ਵੀ ਫਾਲੋ ਕਰੋ।

Share