ਵਿਕਟੋਰੀਆ ਪੁਲਿਸ ਵਲੋਂ ਉਹਨਾਂ ਦੀ ਟੀਮ ਵਿੱਚ ਸ਼ਾਮਲ ਹੋਣ ਲਈ ਸੱਦਾ

IMG_0040.jpeg

Victoria Police inviting CALD communities to join their workforce. Credit: Victoria Police

ਵਿਕਟੋਰੀਆ ਪੁਲਿਸ 22000 ਤੋਂ ਵੱਧ ਸਟਾਫ ਨਾਲ 350 ਸਟੇਸ਼ਨਾਂ ਤੋਂ ਸੇਵਾ ਪ੍ਰਦਾਨ ਕਰਨ ਵਾਲੀ ਇੱਕ ਅਜਿਹੀ ਸੰਸਥਾ ਹੈ ਜੋ ਕਿ ਵਿਭਿੰਨ ਪਿਛੋਕੜਾਂ ਵਾਲੇ ਭਾਈਚਾਰੇ ਨੂੰ ਸੇਵਾ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਸਮੇਂ ਸਭਿਆਚਾਰਕ ਵਖਰੇਵੇਂ ਵਾਲੇ ਲੋਕਾਂ ਨੂੰ ਪੁਲਿਸ ਫੋਰਸ ਦਾ ਭਾਗ ਬਨਣ ਦੀ ਅਪੀਲ ਕੀਤੀ ਜਾ ਰਹੀ ਹੈ।


ਵਿਕਟੋਰੀਆ ਪੁਲਿਸ ਵਿੱਚ ਚਾਰ ਤਰ੍ਹਾਂ ਦੇ ਸਟਾਫ ਭਰਤੀ ਕੀਤੇ ਜਾਂਦੇ ਹਨ, ਜਿਹਨਾਂ ਵਿੱਚੋਂ ਪ੍ਰਮੁੱਖ: ਪੁਲਿਸ ਅਧਿਕਾਰੀ, ਪਰੋਟੈਕਟਿਵ ਸਰਵਿਸ ਆਫੀਸਰ, ਪੁਲਿਸ ਕਸਟਿਡੀ ਆਫੀਸਰ ਅਤੇ ਵਿਕਟੋਰੀਅਨ ਪਬਲਿਕ ਸਰਵਿਸ ਅਧਿਕਾਰੀ ਸ਼ਾਮਲ ਹਨ।

ਜਿਵੇਂਕਿ ਇਹਨਾਂ ਦੇ ਨਾਮਾਂ ਤੋਂ ਹੀ ਜਾਣਿਆ ਜਾ ਸਕਦਾ ਹੈ, ਪਹਿਲੇ ਦੋ ਅਧਿਕਾਰੀਆਂ ਨੂੰ ਸਹੁੰ ਚੁੱਕਣੀ ਹੁੰਦੀ ਹੈ ਅਤੇ ਮੂਹਰਲੀ ਕਤਾਰ ਵਿੱਚ ਸੇਵਾ ਕਰਦੇ ਹਨ ਜਿਹਨਾਂ ਵਿੱਚ ਜਨਤਕ ਥਾਵਾਂ ਦੀ ਸੁਰੱਖਿਆ ਵੀ ਸ਼ਾਮਲ ਹੈ। ਜਦਕਿ ਬਾਕੀ ਦੀਆਂ ਦੋਵੇਂ ਸ਼੍ਰੇਣੀਆਂ ਵਾਲੇ ਅਧਿਕਾਰੀ, ਹਿਰਾਸਤ ਵਿੱਚ ਲਏ ਲੋਕਾਂ ਦੀ ਦੇਖਭਾਲ ਅਤੇ ਹੋਰ ਪ੍ਰਬੰਧਕੀ ਕੰਮਾਂ ਵਿੱਚ ਸਹਿਯੋਗ ਦਿੰਦੇ ਹਨ ਜਿਹਨਾਂ ਵਿੱਚ ਵਿੱਤੀ ਸੇਵਾਵਾਂ, ਮੀਡੀਆ, ਕਾਨੂੰਨੀ ਮਾਹਰ, ਇੰਨਫੋਰਮੇਸ਼ਨ ਟੈਕਨੋਲੋਜੀ ਆਦਿ ਸ਼ਾਮਲ ਹਨ।

ਇਹਨਾਂ ਸ਼੍ਰੇਣੀਆਂ ਲਈ ਭਰਤੀ ਵਾਸਤੇ ਵਿਕਟੋਰੀਆ ਪੁਲਿਸ ਵਲੋਂ ਵਿਭਿੰਨ ਪਿਛੋਕੜ ਤੋਂ ਆਉਣ ਵਾਲੇ ਭਾਈਚਾਰੇ ਵਾਲੇ ਲੋਕਾਂ ਨੂੰ ਪੁਲਿਸ ਫੋਰਸ ਦਾ ਭਾਗ ਬਨਣ ਦੀ ਅਪੀਲ ਕੀਤੀ ਜਾ ਰਹੀ ਹੈ।

ਵਿਕਟੋਰੀਆ ਪੁਲਿਸ ਵਿੱਚ ਬਤੌਰ ਸਾਰਜੈਂਟ ਸੇਵਾ ਨਿਭਾ ਰਹੇ ਦਿਲਬਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, "ਪੁਲਿਸ ਦੀ ਨੌਕਰੀ ਬਹੁਤ ਹੀ ਸੰਤੁਸ਼ਟੀਜਨਕ ਹੁੰਦੀ ਹੈ। ਜਿੱਥੇ ਇਸ ਵਿੱਚ ਸ਼ਿਫਟ ਵਰਕ ਹੁੰਦਾ ਹੈ, ਉੱਥੇ ਨਾਲ ਹੀ ਇਸ ਵਾਸਤੇ ਸ਼ਾਨਦਾਰ ਸ਼ਿਫਟ ਲੋਡਿੰਗ ਅਤੇ ਹਰ ਸਾਲ 9 ਹਫਤਿਆਂ ਦੀ ਐਨੂਅਲ ਲੀਵ ਵੀ ਮਿਲਦੀ ਹੈ"।

"ਕੰਮ ਵਾਸਤੇ ਇੱਕ ਮਹੀਨਾਂ ਪਹਿਲਾਂ ਹੀ ਰੋਸਟਰ ਮਿਲ ਜਾਂਦਾ ਹੈ ਜਿਸ ਵਿੱਚ ਤੁਸੀਂ ਆਪਣੀ ਉਪਲਬਧੀ ਬਾਰੇ ਆਪਣੇ ਅਫਸਰ ਨਾਲ ਵਿਚਾਰ ਕਰ ਸਕਦੇ ਹੋ।"
IMG_0041.jpeg
Sergeant Dilbar Singh is working with Victoria Police since last 17 years.

ਸ਼੍ਰੀ ਸਿੰਘ ਪਿਛਲੇ 17 ਸਾਲਾਂ ਤੋਂ ਵਿਕਟੋਰੀਆ ਪੁਲਿਸ ਨਾਲ ਸੇਵਾ ਕਰ ਰਹੇ ਹਨ, ਜਿਸ ਵਿੱਚ 7 ਸਾਲ ਤੋਂ ਉਹ ਸਾਰਜੈਂਟ ਹਨ।

ਸ਼੍ਰੀ ਸਿੰਘ ਨੇ ਕਿਹਾ, "ਬੇਸ਼ਕ ਵਿਕਟੋਰੀਆ ਪੁਲਿਸ ਵਿੱਚ ਪਹਿਲੀ ਭਰਤੀ ਇੱਕ ਕਾਂਸਟੇਬਲ ਵਜੋਂ ਹੀ ਹੁੰਦੀ ਹੈ ਪਰ ਇਸ ਵਿੱਚ ਸਮੇਂ ਅਨੁਸਾਰ ਅੱਗੇ ਵਧਣ ਦੇ ਵੀ ਬਹੁਤ ਮੌਕੇ ਮਿਲਦੇ ਹਨ।"

ਵਿਕਟੋਰੀਆ ਪੁਲਿਸ ਵਿੱਚ ਭਰਤੀ ਬਾਬਤ ਵਿਸਥਾਰਤ ਜਾਣਕਾਰੀ / ਤੋਂ ਲਈ ਜਾ ਸਕਦੀ ਹੈ।

ਜਾਂ ਕਾਲਡ ਅਟਰੈਕਸ਼ਨ ਅਫਸਰ ਜੋਹਨ ਚਾਓ ਨੂੰ 03 8335 7990, ਜਾਂ ਭਰਤੀ ਅਫਸਰ ਨਾਲ 03 8335 5003 ਤੇ ਫੋਨ ਕੀਤਾ ਜਾ ਸਕਦਾ ਹੈ।

ਈਮੇਲ ਦੁਆਰਾ ਵਧੇਰੇ ਜਾਣਕਾਰੀ ਲੈਣ ਲਈ CALD-Recruitment-Mgr@police.vic.gov.au ਜਾਂ Policecareers-Mgr@police.vic.gov.au ਤੇ ਈਮਲੇ ਕੀਤੀ ਜਾ ਸਕਦੀ ਹੈ।

ਇਸ ਤੋਂ ਅਲਾਵਾ 'ਪੁਲਿਸ ਫਿਟ' ਨਾਮੀ ਐਪ ਸਥਾਪਤ ਕਰਦੇ ਹੋਏ ਵੀ ਭਰਤੀ ਲਈ ਜਾਣਕਾਰੀ ਅਤੇ ਬਿਨੇ ਪੱਤਰ ਭੇਜਿਆ ਜਾ ਸਕਦਾ ਹੈ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ   ਤੇ  ਉੱਤੇ ਵੀ ਫਾਲੋ ਕਰੋ।

Share