ਵਿਕਟੋਰੀਆ ਦੇ ਪਹਿਲੇ ਭਾਰਤੀ ਕਮਿਊਨਟੀ ਸੈਂਟਰ ਦਾ ਉਦਘਾਟਨ

ਆਸਟ੍ਰੇਲੀਆ ਵਿੱਚ ਸਭ ਤੋਂ ਜ਼ਿਆਦਾ ਭਾਰਤੀ ਪ੍ਰਵਾਸੀਆਂ ਦੇ ਘਰ ਵਿਕਟੋਰੀਆ ਕੋਲ ਹੁਣ ਆਪਣਾ ਸਭ ਤੋਂ ਪਹਿਲਾਂ ਸਮਰਪਿਤ ਮਲਟੀਪਰਪਜ਼ ਕਮਿਊਨਟੀ ਹੱਬ ਹੋਵੇਗਾ।

Indian community centre

The Indian community will now have its first-dedicated multipurpose community hub in Victoria. Source: Supplied by AICCT

ਫੈਡਰਲ ਮੰਤਰੀ ਐਲਨ ਟੱਜ ਅਤੇ ਮਾਈਕਲ ਸੂਕਰ ਨੇ ਸ਼ੁੱਕਰਵਾਰ ਨੂੰ ਮੈਲਬੌਰਨ ਦੇ ਦੱਖਣ-ਪੂਰਬ ਦੇ ਇਲਾਕੇ ਰੋਵਿਲ ਵਿੱਚ ਸਥਿਤ ਆਸਟ੍ਰੇਲੀਅਨ ਇੰਡੀਅਨ ਕਮਿਊਨਟੀ ਸੈਂਟਰ ਦਾ ਉਦਘਾਟਨ ਕੀਤਾ।

ਇਹ ਕੇਂਦਰ ਤਕਰੀਬਨ ਦੋ ਲੱਖ ਭਾਰਤੀ ਭਾਈਚਾਰੇ ਦੀਆਂ ਸਭਿਆਚਾਰਕ ਅਤੇ ਸਮਾਜਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਵਿੱਚ ਇਕ ਹਿੱਸਾ ਭਾਰਤੀ ਅਜਾਇਬ ਘਰ ਨੂੰ ਵੀ ਸਮਰਪਿਤ ਕੀਤਾ ਜਾਵੇਗਾ।

ਮੌਰਿਸਨ ਸਰਕਾਰ ਨੇ ਇਸ ਕੇਂਦਰ ਦੀ ਸਥਾਪਨਾ ਲਈ 2.5 ਮਿਲੀਅਨ ਡਾਲਰ ਦਾ ਫੰਡ ਮੁਹੱਈਆ ਕਰਵਾਇਆ ਹੈ ਅਤੇ ਅੱਠ ਟਰੱਸਟੀਆਂ ਦੇ ਇੱਕ ਸਮੂਹ ਨੇ ਰੋਵਿਲ ਵਿੱਚ ਵੱਡੀ ਇਮਾਰਤ ਖਰੀਦਣ ਲਈ ਬਾਕੀ ਬਚੇ 850,000 ਡਾਲਰ ਇਕੱਠੇ ਕੀਤੇ।

ਭਾਰਤੀ ਭਾਈਚਾਰਾ ਹੁਣ ਤਿਉਹਾਰਾਂ, ਜਸ਼ਨਾਂ, ਨਿੱਜੀ ਸਮਾਗਮਾਂ ਲਈ ਇਸ ਕੇਂਦਰ ਦਾ ਇਸਤੇਮਾਲ ਕਰ ਸਕੇਗਾ। ਇਸ ਤੋਂ ਇਲਾਵਾ ਵਿਆਹ, ਮਨੋਰੰਜਨ, ਭਾਸ਼ਾ ਕਲਾਸਾਂ, ਖੇਡਾਂ ਅਤੇ ਹੋਰ ਬਹੁਤ ਗਤੀਵਿਧੀਆਂ ਲਈ ਇਸਦਾ ਇਸਤਮਾਲ ਕੀਤਾ ਜਾਵੇਗਾ।

ਉਦਘਾਟਨ ਦੌਰਾਨ ਆਪਣੇ ਭਾਸ਼ਣ ਵਿੱਚ ਫੈਡਰਲ ਸਿੱਖਿਆ ਮੰਤਰੀ ਅਤੇ ਐਸਟਨ ਦੇ ਮੈਂਬਰ, ਐਲਨ ਟੱਜ ਨੇ ਭਾਰਤੀ ਭਾਈਚਾਰੇ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਆਸਟ੍ਰੇਲੀਅਨ ਸਭਿਆਚਾਰ ਅਤੇ ਆਰਥਿਕਤਾ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

ਸ੍ਰੀ ਟੱਜ ਨੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਦਾ ਵਧਾਈ ਸੰਦੇਸ਼ ਵੀ ਪੜ੍ਹਿਆ, ਜੋ ਨ੍ਯੂ ਸਾਊਥ ਵੇਲਜ਼ ਵਿੱਚ ਆਏ ਹੜ੍ਹਾਂ ਕਾਰਨ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ।

 

ਐਸ ਬੀ ਐਸ ਪੰਜਾਬੀ ਦੀ  ਨੂੰ ਬੁੱਕਮਾਰਕ ਕਰੋ ਅਤੇ  ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ  'ਤੇ ਵੀ ਫ਼ਾਲੋ ਕਰ ਸਕਦੇ ਹੋ।


Share
Published 29 March 2021 12:36pm
Updated 12 August 2022 3:11pm
By Avneet Arora, Ravdeep Singh


Share this with family and friends