ਵਿਕਟੋਰੀਆ ਨੇ ਐਲਾਨਿਆ ਭਾਰਤੀ ਭਾਈਚਾਰੇ ਲਈ 3 ਮਿਲਿਅਨ ਡਾਲਰਾਂ ਦਾ ਫੰਡ

Melbourne's iconic Finders St Station

Source: Wikimedia Commons

ਇਹ ਫੰਡ ਵਿਕਟੋਰੀਆ ਦੇ ਸਾਰੇ ਭਾਰਤੀ ਭਾਈਚਾਰਿਆਂ ਲਈ ਖੁੱਲਾ ਹੈ ਤਾਂ ਜੋ ਉਹ ਆਪਣੇ ਧਾਰਮਿਕ ਸਥਾਨਾਂ, ਕਮਿਊਨਿਟੀ ਸੈਂਟਰਾਂ ਅਤੇ ਹੋਰ ਭਾਈਚਾਰਕ ਸਹੂਲਤਾਂ ਨੂੰ ਅਪਗ੍ਰੇਡ ਕਰ ਸਕਣ। ਮਲਟੀਕਲਚਰਲ ਅਫੇਅਰਸ ਮੰਤਰੀ ਰਿਚਰਡ ਵਿਨ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂਦੀ ਸਰਕਾਰ 'ਪਿਛਲੀਆਂ ਚੋਣਾਂ ਦੌਰਾਨ ਪਾਰਟੀ ਵਲੋਂ ਕੀਤੇ ਹੋਏ ਵਾਅਦੇ ਨੂੰ ਪੂਰਾ ਕੀਤਾ ਹੈ।'


ਵਿਕਟੋਰੀਆ ਸਰਕਾਰ ਨੇ ਭਾਰਤੀ ਭਾਈਚਾਰੇ ਲਈ 3 ਮਿਲਿਅਨ ਡਾਲਰਾਂ ਦੇ ਨਵੇ ਫੰਡ ਦਾ ਐਲਾਨ ਕਰਦੇ ਹੋਏ ਸਾਰੇ ਹੀ ਭਾਰਤੀ ਸਮੂਹਾਂ ਨੂੰ ਇਸ ਦਾ ਲਾਭ ਲੈਣ ਲਈ ਅੱਗੇ ਆਉਣ ਦਾ ਸੱਦਾ ਦਿਤਾ ਹੈ।  ਇਹ ਮਦਦ ਭਾਈਚਾਰਕ ਸਹੂਲਤਾਂ ਦੇ ਨਿਰਮਾਣ ਅਤੇ ਉਹਨਾਂ ਨੂੰ ਹੋਰ ਵਧੀਆ, ਅਰਾਮਦਾਇਕ ਅਤੇ ਸੁਰੱਖਿਅਤ ਬਨਾਉਣ ਲਈ ਐਲਾਨੀ ਗਈ ਹੈ।

ਮਲਟੀਕਲਚਰਲ ਅਫੇਅਰਸ ਮੰਤਰੀ ਰਿਚਰਡ ਵਿਨ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ, ‘ਇਸ ਮਦਦ ਨਾਲ ਇਹ ਯਕੀਨੀ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਰਤੀ ਵਿਕਟੋਰੀਅਨ ਇੱਕਠੇ ਹੋਣ, ਆਪਣੇ ਸਭਿਆਚਾਰਾਂ ਅਤੇ ਪਰੰਪਰਾਵਾਂ ਨੂੰ ਖੁੱਲ ਕੇ ਮਨਾਉਂਦੇ ਹੋਏ ਆਪਸ ਵਿੱਚ ਹੋਰ ਵੀ ਜਿਆਦਾ ਜੁੜਨ – ਇਹ ਸਾਰਾ ਕੁੱਝ ਇੱਕ ਸਫਲ ਬਹੁ-ਸਭਿਆਚਾਰਕ ਸਮਾਜ ਲਈ ਬਹੁਤ ਮਹੱਤਵਪੂਰਨ ਹੈ’।

‘ਵਿਕਟੋਰੀਆ, ਆਸਟ੍ਰੇਲੀਆ ਦੇ ਸਭ ਤੋਂ ਵੱਡੇ ਭਾਰਤੀ ਭਾਈਚਾਰੇ ਦਾ ਘਰ ਹੈ – ਇਹਨਾਂ ਨੇ ਵਿਕਟੋਰੀਆ ਨੂੰ ਸੰਸਾਰ ਦਾ ਸਭਤੋਂ ਸਫਲ ਬਹੁ-ਸਭਿਆਚਾਰਕ ਸਥਾਨ ਬਨਾਉਣ ਵਿੱਚ ਮਦਦ ਕੀਤੀ ਹੈ’।

ਇਹ ਫੰਡ ਵਿਕਟੋਰੀਆ ਦੇ ਸਾਰੇ ਭਾਰਤੀ ਭਾਈਚਾਰਿਆਂ ਲਈ ਖੁੱਲਾ ਹੈ ਤਾਂ ਜੋ ਆਪਣੇ ਧਾਰਮਿਕ ਸਥਾਨਾਂ, ਕਮਿਊਨਿਟੀ ਸੈਂਟਰਾਂ ਅਤੇ ਹੋਰ ਭਾਈਚਾਰਕ ਸਹੂਲਤਾਂ ਨੂੰ ਅਪਗ੍ਰੇਡ ਕਰਨਾ ਚਾਉਂਦੇ ਹਨ।  

ਨੌਟ-ਫਾਰ-ਪਰੋਫਿਟ ਭਾਰਤੀ ਸਮੂਹ ਛੋਟੇ ਪਰੋਜੈਕਟਾਂ ਲਈ 10 ਹਜਾਰ ਤੋਂ 1 ਲੱਖ ਡਾਲਰਾਂ ਦੀ ਮਾਲੀ ਮਦਦ, ਅਤੇ ਵੱਡੇ ਪਰੋਜੈਕਟਾਂ ਲਈ 1 ਲੱਖ ਤੋਂ 5 ਲੱਖ ਡਾਲਰਾਂ ਦੀ ਗ੍ਰਾਂਟ ਲਈ ਅਰਜ਼ੀ ਦੇ ਸਕਦੇ ਹਨ।

ਇਸ ਫੰਡ ਨਾਲ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਵਿਕਟੋਰੀਅਨ ਲੋਕਾਂ ਨੂੰ ਸੁਰੱਖਿਅਤ ਅਤੇ ਕਾਰਜਸ਼ੀਲ ਸਹੂਲਤਾਂ ਦੀ ਪਹੁੰਚ ਉਪਲਬਧ ਹੋ ਸਕੇ, ਜਿੱਥੇ ਉਹ ਆਪਣੇ ਭਾਈਚਾਰਕ ਸਮਾਗਮਾਂ ਵਿੱਚ ਹਿੱਸਾ ਲੈਂਦੇ ਹੋਏ ਆਪਣੀ ਪਰੰਪਰਾ ਨੂੰ ਵਿਸ਼ਾਲ ਵਿਕਟੋਰੀਅਨ ਭਾਈਚਾਰੇ ਨਾਲ ਸਾਂਝਾ ਕਰਨ।

ਇਸ ਫੰਡ ਨੂੰ ਪ੍ਰਾਪਤ ਕਰਨ ਅਤੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਵਿਕ.ਗਵ.ਏਯੂ/ਇੰਡੀਅਨਕਮਿਊਨਿਟੀ-ਇਨਫਰਾਸਟਕਚਰ-ਫੰਡ ਤੇ ਜਾਉ।

ਇਸ ਫੰਡ ਨੂੰ ਜਾਰੀ ਕਰਨ ਸਮੇਂ ਮਲਟੀਕਲਚਰਲ ਮੰਤਰੀ ਰਿਚਰਡ ਵਿਨ ਨੇ ਕਿਹਾ ‘ਅਸੀਂ ਭਾਰਤੀ ਭਾਈਚਾਰੇ ਲਈ ਸਹੂਲਤਾਂ ਬਨਾਉਣ ਅਤੇ ਅਪਗ੍ਰੇਡ ਕਰਨ ਵਾਲੇ ਕੀਤੇ ਪਾਰਟੀ ਦੇ ਵਾਅਦੇ ਦੀ ਪੂਰਤੀ ਕਰ ਰਹੇ ਹਾਂ’।

 

Listen to  Monday to Friday at 9 pm. Follow us on  and 

Share