ਨਿਉ ਸਾਊਥ ਵੇਲਜ਼ ‘ਚ ਪੰਜਾਬੀ ਸਕੂਲ ਦਾ ਸਿਲੇਬਸ ਬਣਾਉਣ ਵਾਲੇ ਅਜਮੇਰ ਸਿੰਘ ਗਿੱਲ ਦੀ ਸਖਸ਼ੀਅਤ ਬਾਰੇ ਖਾਸ ਗੱਲ੍ਹਾਂ

DSC_0764.JPG

Late Ajmer Singh Gill was known for his contribution in designing and coordinating the writing of the NSW Punjabi Syllabus. Credit: Supplied by Bawa Singh

ਪੇਸ਼ੇ ਵਜੋਂ ਅਧਿਆਪਕ ਰਹੇ ਅਜਮੇਰ ਸਿੰਘ ਗਿੱਲ ਵੱਲੋਂ ਭਾਈਚਾਰੇ ਅਤੇ ਪੰਜਾਬੀ ਭਾਸ਼ਾ ਨੂੰ ਆਸਟ੍ਰੇਲੀਆ 'ਚ ਉਸ ਦਾ ਬਣਦਾ ਮਾਨ ਦਿਵਾਉਣ ਲਈ ਕਈ ਯਤਨ ਕੀਤੇ ਗਏ ਸਨ। ਬੇਸ਼ੱਕ ਹਾਲ ਹੀ ਵਿੱਚ 82 ਸਾਲਾ ਗਿੱਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਪਰ ਉਹਨਾਂ ਵਲੋਂ ਪਾਏ ਯੋਗਦਾਨ ਲੰਬੇ ਸਮੇਂ ਤੱਕ ਯਾਦ ਰਹਿਣਗੇ। ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਉਹਨਾਂ ਦੇ ਕਰੀਬੀ ਮਿੱਤਰ ਬਾਵਾ ਸਿੰਘ ਜਗਦੇਵ ਦੱਸਦੇ ਹਨ ਕਿ ਉਹ ਆਪਣੇ ਅੰਤਲੇ ਸਮੇਂ ਤੱਕ ਭਾਈਚਾਰੇ ਦੀ ਸੇਵਾ ਲਈ ਤਿਆਰ ਬਰ ਤਿਆਰ ਰਹੇ ਸਨ।


ਨਿਊ ਸਾਊਥ ਵੇਲਜ਼ ਦੇ ਵਸਨੀਕ ਅਜਮੇਰ ਸਿੰਘ ਗਿੱਲ ਨੂੰ ਨਾ ਸਿਰਫ ਪੰਜਾਬੀ ਭਾਸ਼ਾ ਲਈ ਪਾਏ ਯੋਗਦਾਨ ਲਈ ਬਲਕਿ ਐਨਜ਼ੈਕ ਡੇਅ ਉੱਤੇ ਸਿੱਖਾਂ ਵਲੋਂ ਮਾਰਚ ਕੀਤੇ ਜਾਣ ਦੀ ਮਨਜ਼ੂਰੀ ਦਿਵਾਉਣ ਵਿੱਚ ਵੀ ਭਾਗੀਦਾਰ ਮੰਨਿਆ ਜਾਂਦਾ ਹੈ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਨਿਊ ਸਾਊਥ ਵੇਲਜ਼ ਤੋਂ ਉਹਨਾਂ ਦੇ ਕਰੀਬੀ ਮਿੱਤਰ ਬਾਵਾ ਸਿੰਘ ਜਗਦੇਵ ਨੇ ਦੱਸਿਆ ਕਿ ਅਜਮੇਰ ਸਿੰਘ ਦੇ ਜਾਣ ਨਾਲ ਨਾ ਸਿਰਫ ਉਹਨਾਂ ਨੇ ਹੀ ਇੱਕ ਦੋਸਤ ਗਵਾਇਆ ਹੈ ਬਲਕਿ ਭਾਈਚਾਰੇ ਲਈ ਵੀ ਇਹ ਇੱਕ ਵੱਡਾ ਘਾਟਾ ਹੈ।

ਅਜਮੇਰ ਸਿੰਘ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਬਾਵਾ ਸਿੰਘ ਨੇ ਕਿਹਾ ਕਿ ਅਜਮੇਰ ਸਿੰਘ ਦੇ ਯਤਨਾਂ ਸਦਕਾ ਹੀ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਕੀਤੇ ਗਏ ਵਿਆਹ ਨੂੰ ਰਜਿਸਟਰਡ ਮੰਨੇ ਜਾਣ ਦੀ ਮਨਜ਼ੂਰੀ ਮਿਲੀ ਸੀ ਜਦਕਿ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ।
DSC_0684.JPG
Picture of Bawa singh Jagdev standing on left side of Late Ajmer Singh Gill Credit: Supplied by Bawa Singh.
ਬਾਵਾ ਸਿੰਘ ਮੁਤਾਬਕ ਉਹ ਨਾ ਕੇਵਲ ਇੱਕ ਚੰਗੇ ਦੋਸਤ ਅਤੇ ਇੱਕ ਚੰਗੇ ਵਿਅਕਤੀ ਸਨ ਬਲਕਿ, ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਬਹੁਤ ਪਿਆਰ ਨਾਲ ਇੱਕ ਦੂਜੇ ਨਾਲ ਜੋੜ ਕੇ ਰੱਖਿਆ ਹੋਇਆ ਸੀ।

ਉਹਨਾਂ ਮੁਤਾਬਕ ਆਸਟ੍ਰੇਲੀਆ 'ਚ ਅਜਮੇਰ ਸਿੰਘ ਗਿੱਲ ਦੇ ਪੰਜਾਬੀ ਬੋਲੀ ਅਤੇ ਭਾਈਚਾਰੇ ਲਈ ਪਾਏ ਯੋਗਦਾਨ ਕਦੇ ਵੀ ਨਾ ਭੁੱਲਣ ਵਾਲੇ ਹਨ।

ਐਸ ਬੀ ਐਸ ਪੰਜਾਬੀ ਵੱਲੋਂ ਬਾਵਾ ਸਿੰਘ ਨਾਲ ਕੀਤੀ ਗਈ ਗੱਲਬਾਤ ਸੁਣਨ ਲਈ ਉੱਪਰ ਦਿੱਤੇ ਸਪੀਕਰ ਆਈਕਨ ‘ਤੇ ਕਲਿੱਕ ਕਰੋ…

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ   ਤੇ  ਉੱਤੇ ਵੀ ਫਾਲੋ ਕਰੋ।


Share