ਕ੍ਰਿਸਮਸ ਵਾਂਗ ਹੀ ਦਿਵਾਲੀ ਦੀ ਸਜਾਵਟ ਦੇਖਣ ਆ ਰਹੇ ਹਨ ਦੂਰੋਂ ਦੂਰੋਂ ਲੋਕ

Diwali lighting in Blacktown

Diwali lighting in Blacktown

ਬਲੈਕਟਾਊਨ ਕਾਂਊਸਲ ਸਿਡਨੀ ਵਲੋਂ ਅਰੰਭੇ ਗਏ ਉਪਰਾਲੇ ਵਿੱਚ ਹਜ਼ਾਰਾਂ ਵਸਨੀਕਾਂ ਨੇ ਆਪਣੇ ਘਰਾਂ ਨੂੰ ਦਿੱਲ ਖਿੱਚਵੀਆਂ ਰੋਸ਼ਨੀਆਂ ਨਾਲ ਸਜਾਇਆ ਹੈ। ਜੀਤੇਸ਼ ਅਤੇ ਰੋਨੀਲ ਦੀ ਕਈ ਹਫਤਿਆਂ ਦੀ ਮਿਹਨਤ ਰੰਗ ਲਿਆਈ ਹੈ ਅਤੇ ਇਹਨਾਂ ਨੂੰ ਕਾਂਊਸਲ ਵਲੋਂ ਜੇਤੂ ਐਲਾਨਿਆ ਗਿਆ ਹੈ।


ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਇਸ ਸਾਲ ਦਿਵਾਲੀ ਲਾਈਟਸ ਕੰਪੀਟੀਸ਼ਨ ਦੇ ਸਹਿ-ਜੇਤ ਜੀਤੇਸ਼ ਕੁਮਾਰ ਨੇ ਕਿਹਾ, “ਮੈਂ ਦਿਵਾਲੀ ਤੋਂ ਕਈ ਹਫਤੇ ਪਹਿਲਾਂ ਹੀ ਆਪਤੇ ਘਰ ਨੂੰ ਸਜਾਉਣ ਦੀ ਤਿਆਰੀ ਅਰੰਭ ਦਿੱਤੀ ਸੀ ਅਤੇ ਦਿਵਾਲੀ ਥੀਮ ਨੂੰ ਉਜਾਗਰ ਕਰਨ ਵਾਲੀਆਂ ਦੇ ਰੋਸ਼ਨੀਆਂ ਨਾਲ ਆਪਣਾ ਘਰ ਸਜਾਇਆ”।

ਜੀਤੇਸ਼ ਕੁਮਾਰ ਅਨੁਸਾਰ ਉਸ ਨੂੰ ਇਸ ਮੁਕਾਬਲੇ ਬਾਰੇ ਦੋਸਤਾਂ ਅਤੇ ਐਸ ਬੀ ਐਸ ਪੰਜਾਬੀ ਦੇ ਫੇਸਬੁੱਕ ਤੋਂ ਪਤਾ ਚਲਿਆ ਸੀ।
Roneel house.jpeg
Credit: Roneel Kumar
ਪਿਛਲੇ ਸਾਲ ਵੀ ਜੀਤੇਸ਼ ਨੇ ਆਪਣੇ ਘਰ ਨੂੰ ਰੋਸ਼ਨੀਆਂ ਨਾਲ ਸਜਾਇਆ ਸੀ ਅਤੇ ਉਹ ਮੁਕਾਬਲੇ ਵਿੱਚ ਫਾਈਨਲਿਸਟ ਰਹੇ ਸਨ।

“ਘਰ ਨੂੰ ਸਜਾਉਣ ਵਿੱਚ ਮੇਰੇ ਪਰਿਵਾਰ ਨੇ ਹਰ ਪੱਖ ਤੋਂ ਮੇਰਾ ਸਾਥ ਦਿੱਤਾ”, ਕਿਹਾ ਸ਼੍ਰੀ ਕੁਮਾਰ ਨੇ।

ਇਸ ਮੁਕਾਬਲੇ ਦੇ ਇੱਕ ਹੋਰ ਸਹਿ-ਜੇਤੂ ਰੋਨੀਲ ਕੁਮਾਰ ਜੋ ਕਿ ਮੂਲ ਤੌਰ ਤੇ ਫਿਜੀ ਤੋਂ ਹਨ ਨੇ ਈਮੇਲ ਦੁਆਰਾ ਦਸਿਆ, “ਸਾਡੇ ਘਰ ਦਾ ਮੱਥਾ ਬਹੁਤ ਵੱਡਾ ਅਤੇ ਸੁਹਣਾ ਹੋਣ ਕਰਕੇ ਸਾਨੂੰ ਘਰ ਸਜਾਉਣ ਦੌਰਾਨ ਕੁੱਝ ਚੁਣੋਤੀਆਂ ਦਾ ਵੀ ਸਾਹਮਣਾ ਕਰਨਾ ਪਿਆ”।

ਰੋਨੀਲ ਕੁਮਾਰ ਨੇ ਘਰ ਦੀ ਸਜਾਵਟ ਦੌਰਾਨ ਰੋਸ਼ਨੀਆਂ ਵਿੱਚੋਂ ਲਕਸ਼ਮੀ ਮਾਤਾ ਨੂੰ ਪਰਗਟ ਹੁੰਦੇ ਹੋਏ ਦਿਖਾਇਆ ਹੈ।
Jitesh House
Diwali decorations
ਜੀਤੇਸ ਕੁਮਾਰ ਅਨੁਸਾਰ, “ਸਾਡੇ ਘਰ ਦੀ ਸਜਾਵਟ ਦੇਖਣ ਲਈ ਦੂਰੋਂ ਦੁਰੋਂ ਲੋਕ ਇਸ ਤਰਾਂ ਆ ਰਹੇ ਹਨ ਜਿਵੇਂ ਕਦੀ ਅਸੀ ਕਰਿਸਮਿਸ ਦੀਆਂ ਰੋਸ਼ਨੀਆਂ ਦੇਖਣ ਜਾਂਦੇ ਹੁੰਦੇ ਸੀ”।

ਬਲੈਕਟਾਊਨ ਕਾਂਊਂਸਲ ਦੇ ਰੋਸ਼ਨੀਆਂ ਵਾਲੇ ਇਸ ਉਪਰਾਲੇ ਦੀ ਸ਼ੁਰੂਆਤ ਕਰਵਾਉਣ ਅਤੇ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬੀ ਮੂਲ ਦੇ ਕਾਂਊਸਲਰ ਡਾ ਮੋਨਿੰਦਰ ਸਿੰਘ ਨੇ ਫੋਨ ‘ਤੇ ਗੱਲ ਕਰਦੇ ਹੋਏ ਐਸ ਬੀ ਐਸ ਪੰਜਾਬੀ ਨੂੰ ਦਸਿਆ, “ਇਸ ਸਾਲ ਹਜ਼ਾਰਾਂ ਘਰਾਂ ਨੇ ਆਪਣੇ ਘਰਾਂ ਨੂੰ ਸੁਹਣੀ ਤਰਾਂ ਨਾਲ ਸਜਾਇਆ। ਤਕਰੀਬਨ ਸਾਰੇ ਹੀ ਘਰਾਂ ਦੀ ਸਜਾਵਟ ਬਹੁਤ ਦਿੱਲ ਖਿੱਚਵੀਂ ਸੀ ਅਤੇ ਸਾਨੂੰ ਜੇਤੂ ਚੁਨਣ ਲਈ ਬਹੁਤ ਮਿਹਨਤ ਕਰਨੀ ਪਈ”।
Blacktown councillor Moninder Singh.jpg
Blacktown councillor Moninder Singh
ਹਾਲੀਆ ਪ੍ਰਾਪਤ ਹੋਏ ਜਨਗਨਣਾ ਵਾਲੇ ਆਂਕੜਿਆਂ ਅਨੁਸਾਰ ਆਸਟ੍ਰੇਲੀਆ ਵਿੱਚ ਪੰਜਾਬੀ ਅਤੇ ਭਾਰਤੀ ਮੂਲ ਦੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਤੇ ਉਹਨਾਂ ਵਿੱਚੋਂ ਬਹੁਤਾਤ ਸਿਡਨੀ ਦੇ ਬਲ਼ੈਕਟਾਊਨ ਕਾਂਊਸਲ ਵਿੱਚ ਰਹਿ ਰਹੀ ਹੈ।

Share