ਅੰਤਰਾਸ਼ਟਰੀ ਪੀ ਐਚ ਡੀ ਵਿਦਿਆਰਥੀਆਂ ਵਲੋਂ 485 ਵੀਜ਼ਾ ਤੇ ਲੱਗੀ ਉਮਰ ਸੀਮਾ ਦਾ ਵਿਰੋਧ

PhDvisa.jpg

ਆਸਟ੍ਰੇਲੀਆ ਸਰਕਾਰ ਨੇ ਅਸਥਾਈ ਗ੍ਰੈਜੂਏਟ ਵੀਜ਼ਾ ਲਾਇ ਅਰਜ਼ੀ ਦੇਣ ਦੀ ਯੋਗ ਉਮਰ 50 ਤੋਂ ਘਟਾ ਕੇ 35 ਸਾਲ ਕਰ ਦਿਤੀ ਹੈ।

Get the SBS Audio app

Other ways to listen

ਆਸਟ੍ਰੇਲੀਆ ਵਿੱਚ ਪੜ੍ਹ ਰਹੇ ਪੀ ਐਚ ਡੀ ਵਿਦਿਆਰਥੀਆਂ ਨੇ ਵੀਜ਼ਾ ਸਬਕਲਾਸ 485 'ਤੇ ਲਾਗੂ ਹੋਣ ਵਾਲੀਆਂ ਤਬਦੀਲੀਆਂ ਦਾ ਵਿਰੋਧ ਕੀਤਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਨਵੇਂ ਕਾਨੂੰਨ ਓਹਨਾ ਨੂੰ ਆਸਟ੍ਰੇਲੀਆ ਛੱਡ ਕੇ ਜਾਣ ਲਈ ਮਜਬੂਰ ਕਰ ਰਹੇ ਹਨ।


Key Points
  • ਆਸਟ੍ਰੇਲੀਆ ਵਿੱਚ ਅਸਥਾਈ ਗ੍ਰੈਜੂਏਟ ਵੀਜ਼ਾ ਲਈ ਅਰਜ਼ੀ ਦੇਣ ਦੀ ਯੋਗ ਉਮਰ 50 ਤੋਂ ਘੱਟ ਕੇ 35 ਸਾਲ ਹੋ ਰਹੀ ਹੈ।
  • ਡੌਕਟ੍ਰੇਟ ਡਿਗਰੀ ਪੂਰੀ ਕਰਨ ਤੋਂ ਬਾਅਦ, ਆਸਟ੍ਰੇਲੀਆ ‘ਚ ਰਹਿਣ ਦੀ ਸੀਮਾ 6 ਸਾਲਾਂ ਤੋਂ ਘੱਟ ਕੇ 3 ਸਾਲ ਨਿਰਧਾਰਿਤ।
  • ਪੀ ਐਚ ਡੀ ਕਰਨ ਵਾਲੇ ਕੁੱਲ ਵਿਦਿਆਰਥੀਆਂ ਵਿੱਚੋਂ 40 ਪ੍ਰਤੀਸ਼ਤ ਦੀ ਉਮਰ 30 ਸਾਲਾਂ ਤੋਂ ਵੱਧ ਹੈ ।
ਆਸਟ੍ਰੇਲੀਆ ਸਰਕਾਰ ਨੇ ਅਸਥਾਈ ਗ੍ਰੈਜੂਏਟ ਵੀਜ਼ਾ ਲਈ ਅਰਜ਼ੀ ਦੇਣ ਦੀ ਯੋਗ ਉਮਰ 50 ਤੋਂ ਘਟਾ ਕੇ 35 ਸਾਲ ਕਰ ਦਿੱਤੀ ਹੈ। ਨਾਲ ਹੀ, ਡਾਕਟਰੇਟ ਡਿਗਰੀ ਪੂਰੀ ਕਰਨ ਤੋਂ ਬਾਅਦ, ਆਸਟ੍ਰੇਲੀਆ ਵਿਚ ਰਹਿਣ ਦੀ ਸੀਮਾ ਨੂੰ ਵੀ ਛੇ ਸਾਲਾਂ ਤੋਂ ਘਟਾ ਕੇ ਤਿਨ ਸਾਲ ਕਰ ਦਿੱਤਾ ਜਾ ਰਿਹਾ ਹੈ।

ਬ੍ਰਿਟਿਸ਼ ਅਤੇ ਹੌਂਗ ਕੌਂਗ ਪਾਸਪੋਰਟ ਧਾਰੀਆਂ ਲਈ ਇਹ ਬਦਲਾਵ ਲਾਗੂ ਨਹੀਂ ਹੋਣਗੇ। ਬਾਕੀ ਸਾਰੇ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਲਈ ਇਹ ਬਦਲਾਵ ਪਹਿਲੀ ਜੁਲਾਈ ਤੋਂ ਲਾਗੂ ਹੋਣਗੇ।

ਆਸਟ੍ਰੇਲੀਆ ਵਿੱਚ ਪੀ ਐਚ ਡੀ (PhD) ਕਰ ਰਹੇ ਅੰਤਰਾਸ਼ਟਰੀ ਵਿਦਿਆਰਥੀਆਂ ਨੇ ਇਸ ਫੈਸਲੇ ਨੂੰ ਬੇਇਨਸਾਫ਼ੀ ਕਿਹਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਨੇ ਓਹਨਾ ਦਾ ਭਵਿੱਖ ਖ਼ਤਰੇ ਵਿੱਚ ਪਾ ਦਿੱਤਾ ਹੈ।

ਐਸ ਬੀ ਐਸ ਨੂੰ ਦਿੱਤੇ ਇੱਕ ਬਿਆਨ ਵਿੱਚ, ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਬੁਲਾਰੇ ਨੇ ਕਿਹਾ, "ਗ੍ਰੈਜੂਏਟ ਜਿਨ੍ਹਾਂ ਕੋਲ ਸੰਬੰਧਿਤ ਕੰਮ ਦਾ ਇਤਿਹਾਸ ਹੈ ਪਰ ਉਮਰ ਦੀਆਂ ਪਾਬੰਦੀਆਂ ਕਾਰਨ ਹੁਣ TGV (ਅਸਥਾਈ ਗ੍ਰੈਜੂਏਟ ਵੀਜ਼ਾ) ਲਈ ਯੋਗ ਨਹੀਂ ਹਨ, ਉਹਨਾਂ ਲਈ ਹੋਰ ਅਸਥਾਈ ਅਤੇ ਮਾਈਗ੍ਰੇਸ਼ਨ ਮਾਰਗ ਜਾਰੀ ਰਹਿਣਗੇ । ਇੰਨ੍ਹਾਂ ਵੀਜ਼ਾ ਮਾਰਗਾਂ ਨੂੰ ਮਾਈਗ੍ਰੇਸ਼ਨ ਰਣਨੀਤੀ ਦੇ ਵੱਜੋਂ ਵਧਾਇਆ ਜਾਵੇਗਾ।"
ਅੱਠ ਯੂਨੀਵਰਸਿਟੀਆਂ ਦੇ ਸਮੂਹ -- ਯੂਨੀਵਰਸਿਟੀਆਂ ਅਤੇ ਕਾਉਂਸਿਲ ਆਫ਼ ਆਸਟ੍ਰੇਲੀਅਨ ਪੋਸਟ ਗ੍ਰੈਜੂਏਟ ਐਸੋਸੀਏਸ਼ਨਾਂ -- ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2022 ਵਿੱਚ, ਆਸਟ੍ਰੇਲੀਆ ਵਿੱਚ PhD ਦੇ 40% ਵਿਦਿਆਰਥੀ 30 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਨ।

ਹੋਰ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ....

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਤੇ ਵੀ ਫਾਲੋ ਕਰੋ।

Share