ਹੁਨਰਮੰਦ ਭਾਰਤੀ ਨਾਗਰਿਕਾਂ ਲਈ ਇੱਕ ਨਵੇਂ ਵੀਜ਼ੇ ਦਾ ਐਲਾਨ

ਇੱਕ ਨਵੀਂ ਵੀਜ਼ਾ ਸਕੀਮ ਅਧੀਨ 30 ਸਾਲ ਤੱਕ ਦੀ ਉਮਰ ਦੇ 3,000 ਭਾਰਤੀ ਗ੍ਰੈਜੂਏਟ ਅਤੇ ਪੇਸ਼ੇਵਰਾਂ ਨੂੰ ਦੋ ਸਾਲਾਂ ਲਈ ਆਸਟ੍ਰੇਲੀਆ ਦੇ ਕੁੱਝ ਖਾਸ ਖੇਤਰਾਂ ਵਿੱਚ ਰਹਿਣ ਅਤੇ ਕੰਮ ਕਰਨ ਲਈ ਇਜਾਜ਼ਤ ਦਿੱਤੀ ਜਾਵੇਗੀ।

An Australian passport

The government will establish new fast-track processing of passports to commence on 1 July 2024. Source: AAP / Dan Peled

ਇਸ ਨਵੀਂ ਸਕੀਮ ਦਾ ਨਾਮ ਮੋਬਿਲਿਟੀ ਅਰੇਂਜਮੈਂਟ ਫ਼ੋਰ ਟੇਲੇਂਟਿਡ ਅਰਲੀ-ਪ੍ਰੋਫੈਸ਼ਨਲਜ਼ (MATES) ਸਕੀਮ ਹੈ ਜੋ ਇਸ ਸਾਲ 1 ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ।

ਇਸ ਸਕੀਮ ਦੀ ਅਰਜ਼ੀ ਫ਼ੀਸ 390 ਡਾਲਰ ਹੋਵੇਗੀ।

ਸਰਕਾਰ 2024 ਦੇ ਅਖੀਰ ਤੋਂ ਗਲੋਬਲ ਟੇਲੈਂਟ ਵੀਜ਼ਾ ਨੂੰ ਨਵੇਂ ਰਾਸ਼ਟਰੀ ਇਨੋਵੇਸ਼ਨ ਵੀਜ਼ੇ ਨਾਲ ਵੀ ਬਦਲ ਦੇਵੇਗੀ ਜਿਸ ਅਧੀਨ ਪ੍ਰਤਿਭਾਸ਼ਾਲੀ ਪ੍ਰਵਾਸੀਆਂ ਨੂੰ ਰਾਸ਼ਟਰੀ ਮਹੱਤਵ ਵਾਲੇ ਅਹਿਮ ਖੇਤਰਾਂ ਵਿੱਚ ਇੱਥੇ ਆਉਣ ਦਾ ਸੱਦਾ ਦਿੱਤਾ ਜਾਵੇਗਾ।

ਸਰਕਾਰ ਅਸਥਾਈ ਹੁਨਰ ਦੀ ਘਾਟ ਵਾਲੇ ਵੀਜ਼ੇ ਅਧੀਨ ਅਪਲਾਈ ਕਰਨ ਵਾਲਿਆਂ ਲਈ ਦੋ ਸਾਲ ਇੱਥੇ ਕੰਮ ਕਰਨ ਦੀ ਸ਼ਰਤ ਨੂੰ ਵੀ ਘਟਾ ਕੇ ਇੱਕ ਸਾਲ ਕਰਨ ਜਾ ਰਹੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ 
ਤੇ ਉੱਤੇ ਵੀ ਫਾਲੋ ਕਰੋ।


Share
Published 22 May 2024 5:36pm
By Ravdeep Singh, Rashida Yosufzai
Source: SBS

Share this with family and friends