ਸਿਡਨੀ ਦੇ ਮਾਰਸਡਨ ਪਾਰਕ ਵਿੱਚ ਲੱਗੀਆਂ ਦੀਵਾਲੀ ਦੀਆਂ ਰੌਣਕਾਂ

Diwali Mela Marsden Park 2022

Diwali Mela Marsden Park 2022. Credit: SBS Punjabi

ਮਾਰਸਡਨ ਪਾਰਕ ਸਿਡਨੀ ਵਿਖੇ ਐਤਵਾਰ 16 ਅਕਤੂਬਰ ਨੂੰ ਕਰਵਾਏ ਗਏ ਦਿਵਾਲੀ ਮੇਲੇ ਉੱਤੇ ਹਾਜ਼ਿਰ ਪੰਜਾਬੀਆਂ ਦੇ ਵਿਚਾਰ ਜਾਨਣ ਲਈ ਇਹ ਪੋਡਕਾਸਟ ਸੁਣੋ


ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਰਮਜੀਤ ਸਿੰਘ ਅਣਖੀ ਨੇ ਦੱਸਿਆ ਕਿ ਉਹ ਆਸਟ੍ਰੇਲੀਆ ਵਿੱਚ ਕਾਫੀ ਖੁਸ਼ ਹਨ ਅਤੇ ਉਨ੍ਹਾਂ ਦਾ ਜਿਆਦਾ ਸਮਾਂ ਹੋਰਨਾਂ ਬਜ਼ੁਰਗਾਂ ਦੀ ਸੰਗਤ ਅਤੇ ਆਪਣੇ ਪੋਤੇ-ਪੋਤੀਆਂ ਦੇ ਨਾਲ ਚੰਗਾ ਗੁਜ਼ਰ ਰਿਹਾ ਹੈ।
processed-5dd08ec7-3ecc-4638-af45-859f8f3852bd_8sp2vara.jpeg
Karamjit Singh Ankhi Credit: Karamjit Singh Ankhi
ਇਸ ਦੇ ਨਾਲ ਹੀ 12ਵੀਂ ਜਮਾਤ ਦੇ ਹਰਨੂਰ ਸਿੰਘ ਨੇ ਵੀ ਐਸ ਬੀ ਐਸ ਪੰਜਾਬੀ ਨੂੰ ਮਾਣ ਨਾਲ ਦੱਸਿਆ, “ਅਸੀਂ ਘਰ ਵਿੱਚ ਤਾਂ ਪੰਜਾਬੀ ਬੋਲਦੇ ਹੀ ਹਾਂ, ਨਾਲ ਹੀ ਦੋਸਤਾਂ ਨਾਲ ਵੀ ਜਿੱਥੋਂ ਤੱਕ ਹੋ ਸਕੇ ਪੰਜਾਬੀ ਵਿੱਚ ਹੀ ਗਲਬਾਤ ਕਰਦੇ ਹਾਂ”।

ਹਰਨੂਰ ਅਨੁਸਾਰ, ਮਾਂ ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰ ਦੇਣਾ ਸਾਡਾ ਸਾਰਿਆਂ ਦਾ ਫਰਜ਼ ਹੈ।
Harnoor singh
Diwali Mela Marsden Park 2022 Credit: SBS Punjabi
ਇਸ ਦੌਰਾਨ ਇੱਕ ਹੋਰ ਸੀਨੀਅਰ ਸਿਟੀਜ਼ਨ ਕਮਲਜੀਤ ਸਿੰਘ ਨੇ ਭਾਰਤ/ਪੰਜਾਬ ਦੀ ਦਿਵਾਲੀ ਅਤੇ ਇੱਥੋਂ ਆਸਟ੍ਰੇਲੀਆ ਦੀ ਦਿਵਾਲੀ ਦਾ ਫਰਕ ਦੱਸਿਆ। ਪੂਰੀ ਗੱਲਬਾਤ ਸੁਨਣ ਲਈ ਪੋਡਕਾਸਟ ਉੱਤੇ ਕਲਿਕ ਕਰੋ।
Kanwaljit Singh
Diwali Mela Marsden Park 2022 Credit: SBS Punjabi

Share