ਦੀਵਾਲੀ ਦੇ ਤਿਉਹਾਰ ਉੱਤੇ ਸ਼ੈੱਫ਼ ਸੰਦੀਪ ਪੰਡਿਤ ਦੇ ਚਾਰ ਖ਼ਾਸ ਸਵਾਦਿਸ਼ਟ ਪਕਵਾਨਾਂ ਨੂੰ ਅਜ਼ਮਾਓ

india

Ex MasterChef Australia Contestant Sandeep Pandit is the host of SBS food Program India Unplated. Source: SBS, Supplied / supplied: SBS Publicity

ਦੀਵਾਲੀ ਦਾ ਤਿਉਹਾਰ ਦੁਨੀਆ ਭਰ ਵਿੱਚ ਹਿੰਦੂ, ਸਿੱਖ, ਜੈਨ ਅਤੇ ਬੋਧੀ ਭਾਈਚਾਰਿਆਂ ਵੱਲੋਂ ਮਨਾਇਆ ਜਾਂਦਾ ਹੈ। ਦੀਵਾਲੀ ਦੇ ਤਿਉਹਾਰ ਵਿੱਚ ਮਿਠਾਈਆਂ ਅਤੇ ਭੋਜਨ ਵੱਡੀ ਭੂਮਿਕਾ ਨਿਭਾਉਂਦੇ ਹਨ। ਪ੍ਰਸਿੱਧ ਆਸਟ੍ਰੇਲੀਅਨ ਸ਼ੈੱਫ ਸੰਦੀਪ ਪੰਡਿਤ ਵੱਲੋਂ ਇਸ ਦੀਵਾਲੀ ਉੱਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਚਾਰ ਸਵਾਦਿਸ਼ਟ ਪਕਵਾਨਾਂ ਦੀ ਸੂਚੀ ਸਾਂਝੀ ਕੀਤੀ ਹੈ - 'ਰੈਸਿਪੀ' ਅਜ਼ਮਾਉਣ ਲਈ ਸੁਣੋ ਇਹ ਖਾਸ ਇੰਟਰਵਿਊ।


ਦੀਵਾਲੀ ਦਾ ਤਿਉਹਾਰ ਆਮ ਤੌਰ ਉੱਤੇ ਅਕਤੂਬਰ ਅਤੇ ਨਵੰਬਰ ਦੇ ਵਿਚਕਾਰ ਆਉਂਦਾ ਹੈ। ਇਹ ਭਾਰਤੀ ਉਪ-ਮਹਾਂਦੀਪ ਦੇ ਤਿਉਹਾਰਾਂ ਵਿੱਚ ਸਭ ਤੋਂ ਖ਼ਾਸ ਮੰਨਿਆ ਜਾਂਦਾ ਹੈ।

ਇਸ ਦਿਨ ਜਿੱਥੇ ਘਰਾਂ ਅਤੇ ਬਾਜ਼ਾਰਾਂ ਨੂੰ ਰੌਸ਼ਨ ਕੀਤਾ ਜਾਂਦਾ ਹੈ ਉਥੇ ਹੀ ਬਾਕੀ ਸਮ੍ਹਾਂ ਘਰਾਂ ਵਿੱਚੋਂ ਵੱਖ-ਵੱਖ ਪਕਵਾਨਾਂ ਦੀਆਂ ਮਹਿਕਾਂ ਵੀ ਆਉਂਦੀਆਂ ਹਨ।
ਇਹ ਵੀ ਜਾਣੋ

ਦੀਵਾਲੀ ਦੇ ਮੌਕੇ ਉੱਤੇ ਦੋਸਤਾਂ ਜਾ ਪਰਿਵਾਰਾਂ ਵਿੱਚ ਦਾਵਤ ਦਾ ਆਨੰਦ ਵੀ ਲਿਆ ਜਾਂਦਾ ਹੈ।

ਇਸ ਮੌਕੇ ਉੱਤੇ ਐਸ.ਬੀ.ਐਸ ਪੰਜਾਬੀ ਵੱਲੋਂ ਐਸ.ਬੀ.ਐਸ ਫੂਡ ਦੇ ਟੀ.ਵੀ ਸ਼ੋਅ 'ਇੰਡੀਆ ਅਨਪਲੇਟਡ' ਦੇ ਹੋਸਟ, ਸ਼ੈੱਫ ਸੰਦੀਪ ਪੰਡਿਤ ਨਾਲ ਗੱਲਬਾਤ ਕੀਤੀ ਗਈ।

ਇਸ ਵਿਸ਼ੇਸ਼ ਗੱਲਬਾਤ ਵਿੱਚ ਉਹਨਾਂ ਵੱਲੋਂ ਦੀਵਾਲੀ ਦੇ ਖ਼ਾਸ ਮੌਕੇ ਲਈ ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਚਾਰ ਪਕਵਾਨਾਂ ਦੀ ਸੂਚੀ ਸਾਂਝੀ ਕੀਤੀ ਗਈ ਹੈ।

ਸੰਦੇਸ਼: ਬੰਗਾਲ ਦੀ ਮਿਠਾਈ

ਸ਼ੈੱਫ ਸੰਦੀਪ ਪੰਡਿਤ ਦਾ ਮੰਨਣਾ ਹੈ ਕਿ ਜਦੋਂ ਗੱਲ੍ਹ ਮਿਠਾਈ ਦੀ ਆਉਂਦੀ ਹੈ ਤਾਂ ਬੰਗਾਲ ਦੀਆਂ ਮਿਠਾਈਆਂ ਦਾ ਕੋਈ ਮੁਕਾਬਲਾ ਨਹੀਂ ਹੈ।
Recipe

ਉਹਨਾਂ ਬੰਗਾਲ ਦੀ ਮਿਠਾਈ ‘ਸੰਦੇਸ਼’ ਦਾ ਜ਼ਿਕਰ ਕੀਤਾ ਜੋ ਕਿ ਰਿਕੋਟਾ, ਖੰਡ ਅਤੇ ਇਲਾਇਚੀ ਦੇ ਮਿਸ਼ਰਣ ਨਾਲ ਬਣਦੀ ਹੈ।

ਪਿਸਤਾ ਸ਼੍ਰੀਖੰਡ ਕੱਪ: ਗੁਜਰਾਤ ਅਤੇ ਮਹਾਂਰਾਸ਼ਟਰ ਦੀ ਮਿਠਾਈ

ਸ਼ੈੱਫ ਸੰਦੀਪ ਦੀ ਅਗਲੀ ਰੈਸਿਪੀ ਸਾਨੂੰ ਭਾਰਤ ਦੇ ਪੱਛਮੀ ਹਿੱਸੇ, ਖਾਸ ਤੌਰ ਉੱਤੇ ਮਹਾਂਰਾਸ਼ਟਰ ਅਤੇ ਗੁਜਰਾਤ ਦੇ ਰਾਜਾਂ ਵੱਲ ਲੈ ਜਾਂਦੀ ਹੈ।
Recipe

ਦਹੀਂ ਤੋਂ ਬਣੀ ਮਿਠਾਈ ‘ਸ਼੍ਰੀਖੰਡ’ ਇੱਕ ਪਰੰਪਰਾਗਤ ਮਿਠਾਈ ਹੈ ਅਤੇ ਤਿਉਹਾਰਾਂ ਦੇ ਮੌਸਮ ਵਿੱਚ ਇੱਕ ਪ੍ਰਸਿੱਧ ਪਕਵਾਨ ਵੀ ਹੈ।

ਸ਼ੈੱਫ ਸੰਦੀਪ ਵੱਲੋਂ ਇਸ ਮਿਠਾਈ ਵਿੱਚ ਪਿਸਤਾ ਦਾ ਮਿਸ਼ਰਣ ਕੀਤਾ ਗਿਆ ਹੈ।

ਮੋਦੁਰ ਪੂਰੀ ਅਤੇ ਕਾਹਵਾ: ਕਸ਼ਮੀਰ ਦੀ ਮਿਠਾਈ

ਮੋਦੁਰ ਪੂਰੀ ਅਸਲ ਵਿੱਚ ਇੱਕ ਮਿੱਠਾ ਬ੍ਰੈੱਡ ਹੁੰਦਾ ਹੈ ਅਤੇ ਕਾਹਵਾ ਕਸ਼ਮੀਰ ਦੀ ਮਸ਼ਹੂਰ ਚਾਹ ਹੈ।
Recipe

ਇੰਨ੍ਹਾਂ ਦਾ ਮਿਸ਼ਰਣ ਸ਼ੈੱਫ ਸੰਦੀਪ ਦੇ ਦਿਲ ਦੇ ਬਹੁਤ ਨੇੜ੍ਹੇ ਹੈ।

ਬਦਾਮ ਪੂਰੀ: ਕਰਨਾਟਕ ਦੀ ਮਿਠਾਈ

ਸ਼ੈੱਫ ਸੰਦੀਪ ਨੇ ਦੱਸਿਆ ਕਿ ਜਦੋਂ ਉਹ ਕਸ਼ਮੀਰ ਤੋਂ ਭਾਰਤ ਦੇ ਦੱਖਣ ਪੱਛਮ ਵਿੱਚ ਕਰਨਾਟਕ ਵਿੱਚ ਗਏ ਤਾਂ ਉਥੇ ਇੱਕ ਦੋਸਤ ਦੇ ਘਰ ਉਹਨਾਂ ਨੇ ਪਹਿਲੀ ਵਾਰ ਬਦਾਮ ਪੂਰੀ ਦਾ ਸਵਾਦ ਦੇਖਿਆ ਸੀ।
Recipe

ਉਹਨਾਂ ਦੱਸਿਆ ਕਿ ਇਹ ਮਿਠਾਈ ਉਹਨਾਂ ਨੂੰ ਬਚਪਨ ਦੀ ਯਾਦ ਦਿਵਾਉਂਦੀ ਹੈ।

ਇਹ ਜਾਣਕਾਰੀ ਅੰਗ੍ਰੇਜ਼ੀ ਵਿੱਚ ਪੜ੍ਹਨ ਲਈ ਕਲਿੱਕ ਕਰੋ

ਇਸ ਤੋਂ ਇਲਾਵਾ ਸ਼ੈੱਫ ਸੰਦੀਪ ਨੇ ਐਸ.ਬੀ.ਐਸ ਪੰਜਾਬੀ ਨਾਲ ਆਪਣੇ ਮਾਸਟਰਸ਼ੈੱਫ ਆਸਟ੍ਰੇਲੀਆ ਦੇ ਸਫ਼ਰ ਦੇ ਕਿੱਸੇ ਵੀ ਸਾਂਝੇ ਕੀਤੇ।

ਉਹਨਾਂ ਨਾਲ ਕੀਤੀ ਗਈ ਇੰਟਰਵਿਊ ਪੰਜਾਬੀ ‘ਚ ਸੁਣਨ ਲਈ ਪੇਜ ਉੱਪਰ ਸਾਂਝੀ ਕੀਤੀ ਗਈ ਆਡੀਓ ਸੁਣੋ।

Share