'ਆਸਟ੍ਰੇਲੀਅਨ ਸਿੱਖ ਅਵਾਰਡਜ਼ ਫਾਰ ਐਕਸੀਲੈਂਸ' ਲਈ ਦੂਜੇ ਸਾਲ ਦੀਆਂ ਨਾਮਜ਼ਦਗੀਆਂ ਸ਼ੁਰੂ

Australian Sikh Awards for Excellence

Credit: SYA

ਆਸਟ੍ਰੇਲੀਆ 'ਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਭਾਈਚਾਰੇ ਦੇ ਲੋਕਾਂ ਨੂੰ ਸਨਮਾਨ ਦੇਣ ਵਾਸਤੇ ਸਿੱਖ ਯੂਥ ਆਸਟ੍ਰੇਲੀਆ ਵੱਲੋਂ ਪਿਛਲੇ ਸਾਲ ਸ਼ੁਰੂ ਕੀਤੇ ਗਏ ਇੱਕ ਨਿਵਕਲੇ ਯਤਨ ਨੂੰ ਜਾਰੀ ਰੱਖਦੇ ਹੋਏ 8 ਕੈਟੇਗਰੀਆਂ ਵਿੱਚ ਨਾਮਜ਼ਦਗੀਆਂ ਦਾਖਲ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਹ ਕੈਟੇਗਰੀਆਂ ਕਿਹੜੀਆਂ ਹਨ, ਅਤੇ ਇਹਨਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਤੀਕਿਰਿਆ ਕੀ ਹੈ, ਇਸ ਬਾਬਤ ਵਿਸਥਾਰ ਨਾਲ ਦੱਸ ਰਹੇ ਹਨ ਤਰੁਨਦੀਪ ਸਿੰਘ ਅਹੂਜਾ। ਹੋਰ ਜਾਣਕਾਰੀ ਲਈ ਇਹ ਇੰਟਰਵਿਊ ਸੁਣੋ..


ਪਿਛਲੇ ਸਾਲ (2023 'ਚ ) ਇੱਕ ਨਿਵੇਕਲੀ ਸ਼ੁਰੂਆਤ ਕਰਦੇ ਹੋਏ ਸਿੱਖ ਅਵਾਰਡਸ ਫੌਰ ਐਕਸੀਲੈਂਸ ਨਾਮੀ ਉਪਰਾਲਾ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ 200 ਤੋਂ ਵੀ ਜ਼ਿਆਦਾ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ ਅਤੇ ਇਹਨਾਂ ਵਿੱਚੋਂ 24 ਵਿਅਕਤੀਆਂ ਨੂੰ ਕੁੱਲ 8 ਸਨਮਾਨਾਂ ਲਈ ਸ਼ਾਰਟਲਿਸਟ ਕੀਤਾ ਗਿਆ ਸੀ।

ਸਿਡਨੀ ਵਿਖੇ ਕਰਵਾਏ ਇੱਕ ਭਰਵੇਂ ਸਮਾਗਮ ਦੌਰਾਨ 8 ਵਿਅਕਤੀਆਂ ਨੂੰ ਉਹਨਾਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਉਹਨਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ ਸੀ।

ਹੁਣ ਇੱਕ ਵਾਰ ਫੇਰ ਇਹ ਸਨਮਾਨ ਸਮਾਗਮ 31 ਅਗਸਤ ਨੂੰ ਸਿਡਨੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਾਸਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 31 ਮਈ ਹੈ।

ਸਿੱਖ ਯੂਥ ਆਫ ਆਸਟ੍ਰੇਲੀਆ ਦੇ ਤਰੁਨਦੀਪ ਸਿੰਘ ਅਹੂਜਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਇਹਨਾਂ ਸਨਮਾਨਾਂ ਦੀਆਂ ਕੈਟੇਰਗੀਆਂ ਅਤੇ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ   ਤੇ  ਉੱਤੇ ਵੀ ਫਾਲੋ ਕਰੋ।


Share