ਜਾਣੋ ਕੀ ਕੁੱਝ ਪੇਸ਼ ਕਰੇਗਾ ਐਸ ਬੀ ਐਸ ਦਾ ਨਵਾਂ ਪਲੇਟਫਾਰਮ 'ਸਪਾਈਸ'

SBS Spice.jpg

ਅਗਾਂਹਵਧੂ ਅਤੇ ਵੱਖਰੀ ਸੋਚ ਨੂੰ ਜਨਮ ਦੇਣ ਵਾਲੀਆਂ ਅਤੇ ਕੁੱਝ ਹਟਕੇ ਕੀਤੀਆਂ ਜਾਣ ਵਾਲੀਆਂ ਗੱਲਾਂ ਵਾਲਾ ਪਲੈਟਫਾਰਮ ਐਸ ਬੀ ਐਸ ਸਪਾਈਸ। Credit: SBS Spice

ਆਸਟ੍ਰੇਲੀਆ ਵਿੱਚ ਜੰਮੇ ਅਤੇ ਨਵੇਂ ਆਏ 20-34 ਸਾਲ ਦੇ ਸਾਊਥ ਏਸ਼ੀਅਨਜ਼ ਲਈ ਅੰਗਰੇਜ਼ੀ ਭਾਸ਼ਾ ਵਿੱਚ ਇੱਕ ਨਵਾਂ ਚੈਨਲ ਐਸਬੀਐਸ ਸਪਾਈਸ ਦੇ ਨਾਮ ਨਾਲ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਪੌਪ ਕਲਚਰ ਤੋਂ ਲੈਕੇ ਰਾਜਨੀਤੀ ਤੱਕ ਦੇ ਤਾਜ਼ਾ ਮਾਮਲੇ ਅਤੇ ਸੱਭਿਆਚਾਰ ਨਾਲ ਜੁੜੀ ਪਛਾਣ, ਸਾਂਝ ਅਤੇ ਸਮਾਜਿਕ ਤਬਦੀਲੀਆਂ ਬਾਰੇ ਜਾਣਕਾਰੀਆਂ ਪੇਸ਼ ਹੋਣਗੀਆਂ।


ਐਸ ਬੀ ਐਸ ਸਪਾਈਸ ਦੇ ਕਾਰਜਕਾਰੀ ਨਿਰਮਾਤਾ ਦਿਲਪ੍ਰੀਤ ਕੌਰ ਟੱਗਰ ਇੱਕ ਭਾਰਤੀ ਮੂਲ ਦੇ ਪੱਤਰਕਾਰ ਹਨ।

ਉਹ ਦੱਸਦੇ ਹਨ ਕਿ ਐਸ ਬੀ ਐਸ ਸਪਾਈਸ ਦੱਖਣ ਏਸ਼ੀਆ ਨਾਲ ਸਬੰਧਿਤ ਉਹਨਾਂ ਨੌਜਵਾਨਾਂ ਅਤੇ ਉਤਸੁਕ ਲੋਕਾਂ ਲਈ ਹੈ ਜੋ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਹਨ।

ਉਹਨਾਂ ਦਾ ਕਹਿਣਾ ਹੈ, "ਇਹ ਪਲੇਟਫਾਰਮ ਇੱਕ ਅਜਿਹਾ ਜ਼ਰੀਆ ਹੈ ਜੋ ਦੱਸਦਾ ਹੈ ਕਿ ਅਸੀਂ ਕਿੱਥੋਂ ਆਏ ਹਾਂ ਅਤੇ ਇਸ ਅਗਾਂਹਵਧੂ ਆਸਟ੍ਰੇਲੀਆ ਦੇ ਨਾਲ ਕਿੱਥੇ ਜਾ ਰਹੇ ਹਾਂ"।

ਅਗਾਂਹਵਧੂ ਅਤੇ ਵੱਖਰੀ ਸੋਚ ਨੂੰ ਜਨਮ ਦੇਣ ਵਾਲੀਆਂ ਅਤੇ ਕੁੱਝ ਹਟਕੇ ਕੀਤੀਆਂ ਜਾਣ ਵਾਲੀਆਂ ਗੱਲਾਂ ਵਾਲਾ ਪਲੈਟਫਾਰਮ ਐਸ ਬੀ ਐਸ ਸਪਾਈਸ, ਦਿਲਪ੍ਰੀਤ ਕੌਰ ਟੱਗਰ ਦੇ ਨਾਲ ਸੁਹਾਇਲਾ ਸ਼ਰੀਫ ਵਲੋਂ ਹੋਸਟ ਕੀਤਾ ਗਿਆ ਹੈ। ਸੁਹਾਇਲਾ ਸ਼ਰੀਫ ਇੱਕ ਬਾਲੀਵੁੱਡ ਦੀ ਖਾਸ ਖਿੱਚ ਰੱਖਣ ਵਾਲੀ ਆਸਟ੍ਰੇਲੀਅਨ ਇੰਡੋ-ਫਿਜੀਅਨ ਪੱਤਰਕਾਰ ਹਨ।

ਇਸ ਵਿੱਚ ਹੇਠਾਂ ਦਿੱਤੇ ਆਡੀਓ-ਵਿਜ਼ੁਅਲ ਹਿੱਸੇ ਸ਼ਾਮਿਲ ਹੋਣਗੇ:

•  ‘ਸਕੈਨ’- ਇਹ ਇੱਕ ਵਿਸਥਾਰਿਤ ਲੜੀ ਹੈ ਜਿਸ ਵਿੱਚ ਸਥਾਨਕ ਅਤੇ ਗਲੋਬਲ ਮੁੱਦਿਆਂ ਅਤੇ ਖ਼ਬਰਾਂ ‘ਤੇ ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਸਮਝਣ ਬਾਰੇ ਗੱਲਬਾਤ ਹੋਵੇਗੀ।

•  ‘ਟੂ ਚਿਲੀਜ਼ ਇਨ ਏ ਪੌਡ’- ਲੰਬੇ ਫੋਰਮ ਦੇ ਪੋਡਕਾਸਟ ਜਿਸ ਵਿੱਚ ਆਸਟ੍ਰੇਲੀਆ ਅਤੇ ਵਿਦੇਸ਼ਾਂ ਤੋਂ ਸਾਊਥ ਏਸ਼ੀਆ ਨਾਲ ਸਬੰਧਿਤ ਕੁੱਝ ਵੱਖਰਾ ਸੋਚਣ ਵਾਲੇ ਅਤੇ ਵੱਡੀ ਤਬਦੀਲੀ ਲਿਆਉਣ ਵਾਲੇ ਪਹਿਲੇ ਵਿਅਕਤੀਆਂ ਦੀ ਇੰਟਰਵਿਊ ਹੋਵੇਗੀ। ਇਸ ਵਿੱਚ ਵੋਗ ਇੰਡੀਆ ਦੀ ਸਾਬਕਾ ਸੰਪਾਦਕ ਮੇਘਾ ਕਪੂਰ ਸਮੇਤ ਸੈਲਾਨੀ ਪ੍ਰਿਆ ਸ਼ਰਮਾ, ਕੋਂਟੈਂਟ ਕਰੀਏਟਰ ਜੇਰੇਮੀ ਫ੍ਰੈਂਕੋ, ਸਮਾਜ ਸੇਵਕ ਅਮਰ ਸਿੰਘ ਅਤੇ ਅਦਾਕਾਰਾ ਸ਼ਹਾਨਾ ਗੋਸਵਾਮੀ ਤੇ ਆਇਸ਼ਾ ਮੈਡਨ ਸ਼ਾਮਲ ਹਨ।

•  ‘ਸਪਾਈਸ ਐਕਸਪ੍ਰੈੱਸ’- ਕਮਿਊਨਿਟੀ ਚੈਕ-ਇੱਨ ‘ਤੇ ਕੇਂਦਰਿਤ ਛੋਟੇ ਫੋਰਮ ਪੌਡਕਾਸਟ ਜੋ ਕਿ ਦੱਖਣ ਏਸ਼ੀਆ ਦੇ ਲੋਕਾਂ ਨੂੰ ਉਤਸੁਕ ਕਰਨ ਵਾਲੇ ਵਿਕਲਪਾਂ ਅਤੇ ਬੇਚੈਨ ਮਹਿਸੂਸ ਕਰਾਉਣ ਵਾਲੀਆਂ ਸਮੱਸਿਆਂਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ।

ਐਸ ਬੀ ਐਸ ਸਪਾਈਸ, ਐਸ ਬੀ ਐਸ ਆਡੀਓ ਐਪ, , , , ਅਤੇ ਲਗਭਗ ਉਹਨਾਂ ਸਾਰੇ ਸਥਾਨਾਂ ‘ਤੇ ਉਪਲਬਧ ਹੈ ਜਿਥੋਂ ਤੁਸੀਂ ਜ਼ਿਆਦਾਤਰ ਆਪਣੇ ਪੌਡਕਾਸਟ ਸੁਣਦੇ ਹੋ।


ਸੰਬੰਧਿਤ:

•  ! ਉਪ ਮਹਾਂਦੀਪ ਦੀਆਂ 10 ਭਾਸ਼ਾਵਾਂ ਵਿੱਚ ਖ਼ਬਰਾਂ, ਮਨੋਰੰਜਨ ਅਤੇ ਸੰਗੀਤ ਇੱਕੋ ਜਗ੍ਹਾ ਉੱਤੇ ਉਪਲਬਧ ਹੈ।

•   ਨਵੇਂ ਪ੍ਰਵਾਸੀਆਂ ਨੂੰ ਸਾਊਥ ਏਸ਼ੀਅਨ ਅਤੇ ਹੋਰ ਭਾਸ਼ਾਵਾਂ ਵਿੱਚ ਉਹ ਖ਼ਾਸ ਜਾਣਕਾਰੀ ਪ੍ਰਦਾਨ ਕਰਦਾ ਹੈ ਜਿਸਦੀ ਉਹਨਾਂ ਨੂੰ ਰੋਜ਼ਾਨਾ ਜੀਵਨ ਵਿੱਚ ਲੋੜ ਹੁੰਦੀ ਹੈ।

•  ਆਸਟ੍ਰੇਲੀਆ ਵਿੱਚ ਸਾਊਥ ਏਸ਼ੀਅਨ ਦਰਸ਼ਕਾਂ ਲਈ 10 ਤੋਂ ਵੱਧ ਉਪ-ਮਹਾਂਦੀਪੀ ਭਾਸ਼ਾਵਾਂ ਅਤੇ ਅੰਗਰੇਜ਼ੀ ਵਿੱਚ ਐਸ ਬੀ ਐਸ ਦੀ ਪੂਰੀ ਸਮੱਗਰੀ ਦੀ ਪੇਸ਼ਕਸ਼ ਬਾਰੇ


ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ   ਤੇ  ਉੱਤੇ ਵੀ ਫਾਲੋ ਕਰੋ।

Share