ਤਿਉਹਾਰਾਂ ਦੌਰਾਨ ਸਵਾਦਿਸ਼ਟ ਖਾਣਿਆਂ ਦੇ ਬਾਵਜੂਦ ਆਪਣੇ ਆਪ ਨੂੰ ਫਿੱਟ ਰੱਖਣ ਦੇ ਸੁਝਾਅ

IMG_4513.JPG

Credit: Supplied by Simran Grover

ਤਿਉਹਾਰਾਂ ਦੇ ਮੌਸਮ ਵਿੱਚ ਮਿਠਾਈਆਂ ਅਤੇ ਤਲਿਆ ਹੋਇਆ ਖਾਣਾ ਵੀ ਜਸ਼ਨਾਂ ਦਾ ਹੀ ਹਿੱਸਾ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਸਿਹਤ ਸਮੱਸਿਆਵਾਂ ਅਤੇ ਭਾਰ ਨੂੰ ਕਿਵੇਂ ਨਿਯੰਤਰਣ ਵਿੱਚ ਰੱਖਿਆ ਜਾਵੇ, ਇਸ ਬਾਰੇ ਸਿਡਨੀ ਤੋਂ ਡਾਈਟੀਸ਼ੀਅਨ ਸਿਮਰਨ ਗਰੌਵਰ ਵੱਲੋਂ ਕੁੱਝ ਖਾਸ ਨੁਕਤੇ ਸਾਂਝੇ ਕੀਤੇ ਗਏ ਹਨ।


ਭਾਰਤੀ ਭਾਈਚਾਰੇ ਵਿੱਚ ਖਾਣੇ ਦਾ ਤਿਉਹਾਰਾਂ ਨਾਲ ਗੂੜ੍ਹਾ ਸਬੰਧ ਦੇਖਿਆ ਜਾਂਦਾ ਹੈ।

ਕਿਸੇ ਵੀ ਜਸ਼ਨ ਦੌਰਾਨ ਖਾਣੇ ਦੀ ਸ਼ੁਰੂਆਤ ਮੂੰਹ ਮਿੱਠਾ ਕਰਨ ਤੋਂ ਹੁੰਦੀ ਹੈ ਅਤੇ ਕਈ ਕਿਸਮ ਦੇ ਵਿਅੰਜਨਾਂ ਤੋਂ ਬਾਅਦ ਮਿੱਠੇ ਨਾਲ ਹੀ ਖ਼ਤਮ ਹੁੰਦੀ ਹੈ।

ਅਜਿਹੇ ਵਿੱਚ ਅਕਸਰ ਸਿਹਤ ਨਾਲ ਜੁੜ੍ਹੀਆਂ ਸਮੱਸਿਆਵਾਂ ਅਤੇ ਭਾਰ ਵਧਣ ਦਾ ਵੀ ਡਰ ਬਣਿਆ ਰਹਿੰਦਾ ਹੈ।

ਸਿਡਨੀ ਤੋਂ ਖ਼ੁਰਾਕ ਮਾਹਰ ਸਿਮਰਨ ਗਰੌਵਰ ਨੇ ਐਸ.ਬੀ.ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਖਾਣਾ ਪਕਾਉਣ ਦੇ ਤਰੀਕੇ ਨਾਲ ਇਹ ਮੁਸ਼ਕਿਲ ਕੁੱਝ ਹੱਦ ਤੱਕ ਹੱਲ ਹੋ ਸਕਦੀ ਹੈ।

ਉਹਨਾਂ ਦੱਸਿਆ ਕਿ ਤਲਣ ਦੀ ਬਜਾਏ ਜੇਕਰ ਖਾਣੇ ਨੂੰ ‘ਏਅਰਫ੍ਰਾਈ’ ਜਾਂ ‘ਬੇਕ’ ਕੀਤਾ ਜਾਵੇ ਤਾਂ ਉਸ ਦੇ ਪੌਸ਼ਟਕ ਤੱਤ ਵੀ ਬਣੇ ਰਹਿੰਦੇ ਹਨ ਅਤੇ ਉਸ ਨਾਲ ਸਰੀਰ ਵਿਚ ਵਧੇਰੇ ਤੇਲ ਵੀ ਦਾਖ਼ਲ ਨਹੀਂ ਹੁੰਦਾ।

ਉਹਨਾਂ ਜਾਣਕਾਰੀ ਦਿੱਤੀ ਕਿ ‘ਬਰਾਊਨ ਸ਼ੂਗਰ’ ਜਾਂ ਚਿੱਟੀ ਸ਼ੂਗਰ ਵਿੱਚ ਰੰਗ ਤੋਂ ਇਲਾਵਾ ਹੋਰ ਕੋਈ ਵੀ ਫ਼ਰਕ ਨਹੀਂ ਹੈ।

ਘਰ ਵਿਚ ਮਿਠਾਈ ਬਣਾਉਣ ਸਮੇਂ ਵੱਧ ਕੈਲਰੀਜ਼ ਲੈਣ ਤੋਂ ਪਰਹੇਜ਼ ਕਰਨ ਲਈ ਹੋਰ ਕਈ ਪ੍ਰਕਾਰ ਦੇ ਖੰਡ ਦੇ ਵਿਕਲਪ ਵਰਤੇ ਜਾ ਸਕਦੇ ਹਨ।

ਇਹੋ ਜਿਹੇ ਹੋਰ ਕਈ ਨੁਕਤੇ ਜਾਨਣ ਲਈ ਸ਼੍ਰੀਮਤੀ ਗਰੌਵਰ ਨਾਲ ਆਡੀਓ ਇੰਟਰਵਿਊ ਸੁਣੋ।

Share