ਅਸਥਾਈ ਗ੍ਰੈਜੂਏਟ ਵੀਜ਼ਾ ਕਲਾਸ 485 ਅਧੀਨ ਵੀਜ਼ਾ ਅਪਲਾਈ ਕਰਨ ਦੀ ਉਮਰ 50 ਤੋਂ ਘਟ ਕੇ 35 ਸਾਲ ਹੋ ਰਹੀ ਹੈ

ਇਸ ਸਾਲ 1 ਜੁਲਾਈ ਤੋਂ ਅਸਥਾਈ ਗ੍ਰੈਜੂਏਟ ਵੀਜ਼ਾ ਕਲਾਸ 485 ਅਧੀਨ ਵੀਜ਼ਾ ਅਪਲਾਈ ਕਰਨ ਦੀ ਉਮਰ ਸੀਮਾ ਨੂੰ 50 ਤੋਂ ਘਟਾ ਕੇ 35 ਕਰ ਦਿੱਤਾ ਜਾਵੇਗਾ। ਪਰ ਇਸ ਤੋਂ ਨਾ-ਖੁਸ਼ ਕੁੱਝ ਅੰਤਰਾਸ਼ਟਰੀ ਵਿਦਿਆਰਥੀ ਜੋ ਪੀ.ਐਚ.ਡੀ ਕਰ ਰਹੇ ਹਨ ਦਾ ਮੰਨਣਾ ਹੈ ਕਿ ਇਨ੍ਹਾਂ ਬਦਲਾਵਾਂ ਕਰਕੇ ਉਨ੍ਹਾਂ ਕੋਲ ਆਸਟ੍ਰੇਲੀਆ ਛੱਡ ਕੇ ਜਾਣ ਤੋਂ ਇਲਾਵਾ ਹੋਰ ਕੋਈ ਵਿਕਪਲ ਨਹੀਂ ਬਚੇਗਾ।

VISA AGE HEADER ALC 16X9.jpg

Credit: Boy_Anupong

ਪ੍ਰਭਾਵਿਤ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਮਰ ਸੀਮਾ ਨੂੰ ਘਟਾਉਣ ਨਾਲ਼ ਪੀ ਐਚ ਡੀ ਪ੍ਰੋਗਰਾਮਾਂ ਲਈ ਲਾਜ਼ਮੀ ਅਕਾਦਮਿਕ ਅਤੇ ਉਦਯੋਗਿਕ ਤਜਰਬੇ ਦੀਆਂ ਸ਼ਰਤਾਂ ਨੂੰ ਪੂਰਾ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ।

2022 ਦੌਰਾਨ ਆਸਟ੍ਰੇਲੀਆ ਵਿੱਚ ਪੀ ਐਚ ਡੀ ਕਰਨ ਵਾਲੇ ਕੁੱਲ ਵਿਦਿਆਰਥੀਆਂ ਵਿੱਚੋਂ 40 ਪ੍ਰਤੀਸ਼ਤ ਦੀ ਉਮਰ 30 ਸਾਲਾਂ ਤੋਂ ਵੱਧ ਸੀ।

ਇਸ ਤੋਂ ਅਲਾਵਾ "ਸਿਲੈਕਟ ਡਿਗਰੀ" ਅਧੀਨ ਪ੍ਰਦਾਨ ਕੀਤੀ ਜਾਂਦੀ ਦੋ ਸਾਲਾਂ ਦੀ ਐਕਸਟੈਂਸ਼ਨ ਬੰਦ ਕਰ ਦਿੱਤੀ ਜਾਵੇਗੀ ਜਿਸ ਕਾਰਨ ਪੀ ਐਚ ਡੀ ਮੁਕੱਮਲ ਕਰਨ ਤੋਂ ਬਾਅਦ ਇੱਥੇ ਠਹਿਰਨ ਦੀ ਮਿਆਦ ਵੀ ਛੇ ਤੋਂ ਤਿੰਨ ਸਾਲ ਦੀ ਰਹਿ ਜਾਵੇਗੀ।

ਗੌਰਤਲਬ ਹੈ ਕਿ, ਉਮਰ ਅਤੇ ਮਿਆਦ ਸਬੰਧੀ ਇਨ੍ਹਾਂ ਨਵੀਆਂ ਤਬਦੀਲੀਆਂ ਦਾ ਹਾਂਗਕਾਂਗ ਅਤੇ ਬ੍ਰਿਟਿਸ਼ ਵਿਦਿਆਰਥੀਆਂ 'ਤੇ ਕੋਈ ਅਸਰ ਨਹੀਂ ਪਵੇਗਾ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਤੇ ਵੀ ਫਾਲੋ ਕਰੋ।

Share
Published 27 May 2024 10:06am
By Olivia Yuan, Wei Wang, Ravdeep Singh
Source: SBS


Share this with family and friends